शौरसैनी शाखावाले मथुरा व उसके आस पास के प्रदेशों में राज्य करते रहे। करौली के यदुवंशी राजा शौरसैनी कहे जाते हैं। समय के फेर से मथुरा छूटी और सं.1052 में बयाने के पास बनी पहाड़ी पर जा बसे। राजा विजयपाल के पुत्र तहनपाल (त्रिभुवनपाल) ने तहनगढ़ का किला बनवाया। तहनपाल के पुत्र धर्मपाल (द्वितीय) और हरिपाल थे जिनका समय सं 1227 का है। "
- पृष्ठ 302 , नयनसी री ख्यात , दूगड़ (भाषांतकार )
अर्जुन द्वारा यदुवंशियों को पंजाब में बसाने का प्रसंग विष्णु पुराण में आता है । श्री कृष्ण के पड़पौत्र वज्रनाभ को शक्रप्रस्थ अर्थार्त इंद्रप्रस्थ का राजा बनाने का प्रसंग महाभारत के मौसल पर्व में आता है। इनके वंशजों ने अफगानिस्तान तक का इलाका जीत लिया था । अल-मसुदी, अदबुल-मुलुक और फरिश्ता जैसे अरबी और तुर्क इतिहासकारों ने भी अफगानिस्तान और पंजाब के काबुलशाही (हिंदू शाही) राजाओं को यदुवंशी या शूरसैनी बताया है। कश्मीर का इतिहास राजतरंगनी के रचयिता कल्हण का भी यही मत है कि काबुल शाही राजा क्षत्रिय थे । गज़नी शहर सैनी-यदुवंशी अर्थात शूरसैनी राजा गज महाराज ने बसाया था । इतिहासकार राजा पोरस को भी शूरसैनी यादव (अर्थात सैनी ) मानते हैं । मेगेस्थेनेस जब भारत आया तो उसने मथुरा के राज्य का स्वामित्व शूरसैनियों के पास बताया। उसने सैनियों के पूर्वजों को यूनानी भाषा में "सोरसिनोई " के नाम से सम्भोदित किया । यह उसका लिखा हुआ ग्रन्थ "इंडिका" प्रमाणित करता है जो आज भी उपलभ्ध है। बाद में मथुरा पर मौर्यों का राज हो गया उसके पश्चात कुषाणों और शूद्र राजाओं ने भी यहाँ पर राज किया । कहा जाता है की लगभग सातवीं शताब्दी के आस पास सिंध से (जहां भाटियों का वर्चस्व था ) कुछ यदुवंशी मथुरा वापिस आ गए और उन्हों ने यह इलाका पुनः जीत लिया । इन राजाओं की वंशावली राजा धर्मपाल से शुरू होती है जो कि श्री कृष्ण की 77वीं पीढ़ी के वंशज थे । यह यदुवंशी राजा सैनी (शूरसैनी) कहलाते थे । यह कमान(कादम्बवन ) का चौंसठ खम्बा शिलालेख सिद्ध करता है और इसको कोई भी प्रमाणित इतिहासकार चुनौती नहीं दे सकता । वर्तमान काल में करौली का राजघराना इन्ही सैनी राजाओं का वंशज है ।
11वीं शताब्दी में भारत पर गज़नी के मुसलमानो के आक्रमण शुरू हो गए और लाहौर की कबुलशाही राजा ने भारत के अन्य राजपूतों से सहायता मांगी । इसी दौरान मथुरा , भटनेर, जैसलमेर, और दिल्ली के तोमर-जादों-भाटी (सैनी) राजाओं ने राजपूत लश्कर पंजाब में किलेबन्दी और काबुलशाहियों की सुरक्षा के लिए भेजे । इन्होने पंजाब में बहुत बड़ा इलाका तुर्क मुसलमानो से दुबारा जीत लिया और जालंधर में राज्य बनाया जिसकी राजधानी धमेड़ी (वर्तमान नूरपुर) थी। धमेड़ी का नाम कृष्णवंशी राजा धर्मपाल के नाम से सम्बन्ध पूर्ण रूप से इंगित है और सैनी और पठानिआ राजपूतों की धमड़ैत खाप का सम्बन्ध इन दोनों से है । धमेड़ी का किला अभी भी मौजूद है और यहाँ पर तोमर-जादों-भाटी राजपूतों का तुर्क मुसलमानो के साथ घमासान युद्ध हुआ । तोमर-जादों राजपूतों और गज़नी के मुसलमानो का युद्ध क्षेत्र लाहौर और जालंधर (जिसमे वर्तमान हिमाचल भी आता है) से मथुरा तक फैला हुआ था । यह युद्ध लगभग 200 साल तक चले ।
इस दौरान मथुरा , बयाना, थानगिरि, भटनेर, पूगल, जैसलमेर, और दिल्ली से तोमर-जादों-भाटी राजपूतों का पलायन युद्ध के लिए पंजाब की ओर होता रहा ।तोमर, भाटी, और जादों राजपूतों की खांपे एक दूसरे में घी और खिचड़ी की तरह समाहित हैं और बहुत से इतिहासकार इनको एक ही मूल का मानते हैं (उदाहरण: टॉड और कन्निंघम) । इन राज वंशों के पूर्व मधयकालीन संस्थापक दिल्ली के राजा अनंगपाल और मथुरा के राजा धर्मपाल थे । पंजाब, जम्मू और उत्तरी हरयाणा के नीम पहाड़ी क्षेत्रों के सैनी इन्ही तोमर-जादों और भाटी राजपूतों के वंशज हैं जो सामूहिक रूप से शूरसैनी या सैनी कहलाते थे। पहाड़ों पर बसने वाले डोगरा राजपूतों में भी इनकी कई खापें मिली हुई हैं । स्मरण रहे पंजाब शुरू से ही भाटी राजपूतों का गढ़ रहा है। इसलिए पंजाब में शूरसैनी यदुवंशी इस सैनिक पलायन से पहले भी थे। शालिवाहन पंजाब के एक महाप्रतापी शूरसैनी राजा थे और भाटी शाखा इन्ही के वंशजों से उत्पन्न हुई है। राजा शालिवाहन को शकों को पराजित कर अफ़ग़ानिस्तान तक का इलाका जीतने के लिए "शाकारि" कहा जाता है।
इस ऐतिहासिक तथ्य का भी विस्मरण न हो कि महाभारत में श्री कृष्ण और उनके कुटुम्भ के यादवों को, श्री कृष्ण के दादा महाराजा शूरसेन के नाम के पीछे , "शूरसैनी" कह कर बार बार सम्बोधित किया गया है। यह कहना भी अतिशोक्ति पूर्ण नहीं होगा कि अगर श्री कृष्ण पृथ्वी पर फिर से आकर अपनी पहचान आधुनिक सन्दर्भ में दें तो उस पहचान में "सैनी" शब्द अनिवार्य रूप से सम्मिलित होगा।
-------------------------------------------------------------------
ਪੰਜਾਬੀ ਅਨੁਵਾਦ
ਸੈਣੀਆਂ ਦਾ ਇਤਿਹਾਸ ਅਤਿ ਸੰਖੇਪ ਵਿਚ
(ਸੈਣੀਆਂ ਦਾ ਇਤਿਹਾਸ ਦੋ ਮਿੰਟਾਂ ਵਿਚ )
ਅਰਜੁਨ ਦ੍ਵਾਰਾ ਜਾਦੋਬੰਸੀਆਂ ਨੂੰ ਪੰਜਾਬ ਵਿਚ ਵਸਾਉਣ ਦਾ ਪ੍ਰਸੰਗ ਵਿਸ਼ਨੂੰ ਪੁਰਾਣ ਵਿਚ ਆਉਂਦਾ ਹੈ | ਕ੍ਰਿਸ਼ਨ ਜੀ ਦੇ ਪੜਪੋਤੇ ਬੱਜਰ ਨੂੰ ਮਥੁਰਾ ਦਾ ਰਾਜਾ ਬਣਾਉਣ ਦਾ ਪ੍ਰਸੰਗ ਸ਼੍ਰੀਮਦ ਭਾਗਵਤ ਪੁਰਾਣ ਦੇ ਦਸਵੇਂ ਸਕੰਧ ਵਿਚ ਆਉਂਦਾ ਹੈ | ਇਨ੍ਹਾਂ ਦੇ ਵੰਸ਼ਜਾਂ ਨੇ ਅਫ਼ਗ਼ਾਨਿਸਤਾਨ ਤਕ ਦਾ ਇਲਾਕਾ ਜਿੱਤ ਲਿਆ ਸੀ | ਗਜਨੀ ਸ਼ਹਿਰ ਸੈਨੀ-ਜਾਦੋਬੰਸੀ ਅਰਥਾਤ ਸ਼ੂਰਸੈਨੀ ਰਾਜਾ ਗਜ ਮਹਾਰਾਜ ਨੇ ਬਸਾਯਾ ਸੀ | ਅਲ-ਮਸੂਦੀ , ਅਦਬੁਲ -ਮੁਲੁਕ ਤੇ ਫ਼ਰਿਸ਼ਤਾ ਵਰਗੇ ਅਰਬੀ ਤੇ ਤੁਰਕ ਇਤਿਹਾਸਕਾਰਾਂ ਨੇ ਵੀ ਅਫ਼ਗ਼ਾਨਿਸਤਾਨ ਤੇ ਪੰਜਾਬ ਦੇ ਕਬੂਲਸ਼ਾਹੀ (ਹਿੰਦੂਸ਼ਾਹੀ) ਰਾਜਿਆਂ ਨੂੰ ਜਾਦੋਬੰਸੀ ਕਸ਼ਤਰੀਆ ਦੱਸਿਆ ਹੈ | ਕਸ਼ਮੀਰ ਦੇ ਇਤਿਹਾਸ ਗਰੰਥ ਰਾਜਤ੍ਰੰਗਨੀ ਦੇ ਲੇਖਕ ਕਲਹਣ ਦਾ ਵੀ ਇਹ ਹੀ ਮਤ ਹੈ |ਇਤਿਹਾਸਕਾਰ ਰਾਜਾ ਪੋਰਸ ਨੂੰ ਵੀ ਸ਼ੂਰਸੈਨੀ ਜਾਦੋਬੰਸੀ (ਅਰਥਾਤ "ਸੈਣੀ" ਜਾਂ "ਸੈਨੀ") ਮੰਨਦੇ ਨੇ | ਯੂਨਾਨੀ ਲੇਖਕ ਮੇਗੈਸਥੇਨੈਸ ਜਦੋਂ ਭਾਰਤ ਆਯਾ ਉਸਨੇ ਮਥੁਰਾ ਦਾ ਰਾਜ ਸ਼ੂਰਸੈਨੀਆਂ ਹੇਠ ਦੱਸਿਆ| ਉਸਨੇ ਸੈਣੀਆਂ ਦੇ ਪੁਰਖਿਆਂ ਨੂੰ ਯੂਨਾਨੀ ਭਾਸ਼ਾ ਵਿਚ "ਸੋਰਸਿਨੋਈ" ਦੇ ਨਾਮ ਤੇ ਸੰਬੋਧਿਤ ਕੀਤਾ | ਇਹ ਉਸਦਾ ਲਿਖਿਆ ਹੋਇਆ ਗਰੰਥ "ਇੰਡੀਕਾ" ਪ੍ਰਮਾਣਿਤ ਕਰਦਾ ਹੈ ਜੋ ਅੱਜ ਵੀ ਉਪਲਬਧ ਹੈ | ਬਾਅਦ ਵਿਚ ਮਥੁਰਾ ਤੇ ਮੌਰੀਆਂ ਦਾ ਰਾਜ ਹੋ ਗਿਆ | ਉਸਤੋਂ ਬਾਅਦ ਮਥੁਰਾ ਤੇ ਕੁਸ਼ਾਨਾਂ ਤੇ ਸ਼ੂਦਰ ਰਾਜਿਆਂ ਦਾ ਰਾਜ ਵੀ ਹੋਇਆ | ਕਿਹਾ ਜਾਉਂਦਾ ਹੈ ਕਿ ਸੱਤਵੀਂ ਸ਼ਤਾਬਦੀ ਵਿਚ ਸਿੰਧ (ਜਿੱਥੇ ਭੱਟੀਆਂ ਦਾ ਪ੍ਰਭਾਵ ਸੀ ) ਤੋਂ ਕੁਜ ਜਾਦੋਬੰਸੀ ਮਥੁਰਾ ਵਾਪਸ ਆ ਗਏ ਤੇ ਉਨ੍ਹਾਂ ਨੇ ਇਹ ਖੇਤਰ ਫੇਰ ਜਿੱਤ ਲਿਆ | ਇਨ੍ਹਾਂ ਰਾਜਿਆਂ ਦੀ ਵੰਸ਼ਾਵਲੀ ਰਾਜਾ ਧਰਮਪਾਲ ਤੋਂ ਸ਼ੁਰੂ ਹੁੰਦੀ ਹੈ ਜਿੰਨ੍ਹਾ ਨੂੰ ਸ੍ਰੀ ਕ੍ਰਿਸ਼ਨ ਦਾ ਸਿੱਧਾ ਵੰਸ਼ਜ ਵੀ ਦੱਸਿਆ ਜਾਉਂਦਾ ਹੈ | ਇਹ ਜਾਦੋਬੰਸੀ ਰਾਜਾ ਸ਼ੂਰਸੈਨੀ ਜਾਂ ਸੈਣੀ ਕੇਹਲਾਉਂਦੇ ਸਨ| ਕਮਾਨ ਦੇ ਚੌਂਸਟ ਖਾਮ੍ਬ ਸ਼ਿਲਾਲੇਖ ਨੂੰ ਵੀ ਇਨ੍ਹਾਂ ਰਾਜਿਆਂ ਨਾਲ ਜੋੜਿਆ ਜਾਉਂਦਾ ਹੈ ਤੇ ਇਸ ਤੱਥ ਨੂੰ ਕੋਈ ਵੀ ਪ੍ਰਮਾਣਿਕ ਇਤਿਹਾਸਕਾਰ ਚੁਣੌਤੀ ਨਹੀਂ ਦੇ ਸਕਦਾ | ਵਰਤਮਾਨ ਵਿਚ ਕਰੌਲੀ ਦਾ ਰਾਜਘਰਾਣਾ ਵੀ ਇਨ੍ਹਾਂ ਸੈਣੀ ਰਾਜਿਆਂ ਦਾ ਵੰਸ਼ਜ ਹੈ |
11ਵੀ ਇਸਵੀ ਦੇ ਵਿੱਚ ਭਾਰਤ ਉੱਤੇ ਗਜਨੀ ਦੇ ਮੁਸਲਮਾਨਾ ਦੇ ਹਮਲੇ ਸ਼ੁਰੂ ਹੋ ਗਏ । ਇਹਨਾਂ ਹਮਲਿਆ ਤੋਂ ਦੌਰਾਨ ਲਾਹੌਰ ਦੇ ਕਾਬੁਲਸ਼ਾਹੀ (ਹਿੰਦੂਸ਼ਾਹੀ) ਰਾਜਾ ਨੇ ਭਾਰਤ ਦੇ ਵੱਖ ਵੱਖ ਰਾਜਪੂਤਾਂ ਤੌ ਮਦਦ ਮੰਗੀ ।ਇਸ ਸਮੇ ਦੌਰਾਨ ਮਥੂਰਾ , ਭਟਨੈਰ, ਦਿੱਲੀ , ਬਯਾਨਾ, ਪੁੱਗਲ, ਅਤੇ ਜੰਗਲ਼ਦੇਸ਼ (ਅੱਜ ਦਾ ਉੱਤਰੀ ਰਾਜਸਥਾਨ) ਇਤਿਆਦਿ ਜਾਦੋਬੰਸੀ ਰਾਜਪੂਤ ਠਿਕਾਣਿਆਂ ਤੋਂ ਕਾਬੁਲਸ਼ਾਹੀਆਂ ਦੀ ਰੱਖਿਆ ਲਈ ਮਦਦ ਭੇਜੀ ਗਈ । ਤੋਮਰ , ਜਾਦੋਂ ਅਤੇ ਭੱਟੀ ਰਾਜਪੂਤ ਸ਼ੂਰਸੈਨੀ ਯਾਦਵ ਕਸ਼ਤਰੀਆਂ ਦੀਆਂ ਹੀ ਸ਼ਾਖਾਵਾਂ ਨੇ ਅਤੇ ਪੰਜਾਬ ਦੇ ਸੈਨੀ ਭਾਈਚਾਰੇ ਵਿਚ ਅੱਜ ਵੀ ਇਹਨਾਂ ਤਿੰਨੋ ਸ਼ਾਖਾਵਾਂ ਦੇ ਗੋਤ ਮਿਲਦੇ ਹਨ | ਇਹਨਾਂ ਨੇ ਪੰਜਾਬ ਵਿੱਚ ਬਹੁਤ ਵੱਡਾ ਇਲਾਕਾ ਤੁਰਕ ਮੁਸਲਮਾਨਾਂ ਤੌ ਦੁਬਾਰਾ ਜਿੱਤ ਲਿਆ ਅਤੇ ਪੰਜਾਬ ਦੇ ਜਲੰਧਰ ਦੇ ਖੇਤਰ ਵਿੱਚ ਆਪਣਾ ਰਾਜ ਬਸਾਇਆ ਜਿਸਦੀ ਰਾਜਧਾਨੀ ਧਮੇੜ੍ਹੀ (ਅੱਜ ਦਾ ਨੂਰਪੂਰ ) ਸੀ। ਧਮੇੜ੍ਹੀ ਦਾ ਨਾਮ ਕ੍ਰਿਸ਼ਨਵੰਸ਼ੀ ਰਾਜਾ ਧਰਮਪਾਲ ਦੇ ਨਾਮ ਨਾਲ ਸੰਬੰਧਿਤ ਹੈ ਅਤੇ ਸੈਨੀ ਤੇ ਪਠਾਨੀਆ ਰਾਜਪੂਤਾਂ ਦੇ ਧਮੜੈਤ (ਧਮੜੈਲ) ਗੋਤ ਦੀ ਉਤਪਤੀ ਇਨ੍ਹਾਂ ਦੋਆਂ ਨਾਲ ਜੁੜੀ ਹੋਈ ਹੈ | ਧਮੇੜ੍ਹੀ ਦਾ ਕਿੱਲਾ ਅੱਜ ਵੀ ਮੌਜੂਦ ਹੈ ਅਤੇ ਉਹ ਇਸ ਤੱਥ ਦਾ ਪ੍ਰਤੱਖ ਹੈ। ਇਸ ਕਿਲੇ ਵਿਚ ਤੋਮਰ-ਜਾਦੋਂ-ਭੱਟੀ ਕਸ਼ਤਰੀਆਂ (ਅਰਥਾਤ ਸ਼ੂਰਸੈਨੀਆਂ) ਦਾ ਤੁਰਕ ਮੁਸਲਮਾਨਾਂ ਨਾਲ ਘਮਾਸਾਨ ਯੁੱਧ ਹੋਇਆ | ਤੁਰਕਾਂ ਦੀ ਇੱਟ ਨਾਲ ਇੱਟ ਬਜਾਈ ।
ਸ਼ੂਰਸੈਨੀਆਂ ਤੇ ਤੁਰਕ ਮੁਸਲਮਾਨਾਂ ਦੇ ਯੁੱਧ ਲਗਭਗ ੨੦੦ ਸਾਲ ਤਕ ਚੱਲੇ ਤੇ ਇਹ ਯੁੱਧ ਖੇਤਰ ਲਾਹੌਰ ਤੋਂ ਲੈ ਕੇ ਮਥੁਰਾ ਤਕ ਫੈਲਿਆ ਹੋਇਆ ਸੀ |
ਇਸ ਦੌਰਾਨ ਮਥੁਰਾ, ਭਟਨੇਰ , ਪੁੱਗਲ , ਜੰਗਲ਼ਦੇਸ਼ ਤੇ ਦਿੱਲੀ ਇਤਿਆਦਿ ਖੇਤਰਾਂ ਤੋਂ ਤੋਮਰ, ਜਾਦੋਂ ਤੇ ਭੱਟੀ ਰਾਜਪੂਤਾਂ ਦਾ ਧਰਮ ਯੁੱਧ ਦੇ ਲਈ ਪੰਜਾਬ ਵੱਲ ਪਲਾਯਨ ਹੁੰਦਾ ਰਿਹਾ | ਤੋਮਰ, ਭੱਟੀ ਤੇ ਜਾਦੋਂ ਰਾਜਪੂਤਾਂ ਦੇ ਗੋਤ ਇਕ ਦੂਜੇ ਵਿਚ ਘਿਓ ਖਿਚੜੀ ਦੀ ਤਰਹ ਮਿਲੇ ਹੋਏ ਨੇ ਤੇ ਮੰਨੇ ਹੋਏ ਕੁਨਨਿੰਘਮ ਤੇ ਕਰਨਲ ਟੋਡ ਵਰਗੇ ਇਤਿਹਾਸਕਾਰ ਇਨ੍ਹਾਂ ਨੂੰ ਇਕੋ ਹੀ ਮੂਲ ਦਾ ਮੰਨਦੇ ਨੇ | ਇਨ੍ਹਾਂ ਰਾਜਵੰਸ਼ਾਂ ਦੇ ਪੂਰਵ ਮੱਧਕਾਲੀਨ ਸੰਸਥਾਪਕ ਮਥੁਰਾ ਦੇ ਰਾਜਾ ਧਰਮਪਾਲ ਤੇ ਦਿੱਲੀ ਦੇ ਰਾਜਾ ਅਨੰਗਪਾਲ ਸਨ | ਪੰਜਾਬ, ਜੰਮੂ ਤੇ ਉੱਤਰਪਛਮ ਹਰਿਆਣਾ ਦੇ ਨੀਮ ਪਹਾੜੀ ਖੇਤਰਾਂ ਦੇ ਸੈਨੀ ਇਨ੍ਹਾਂ ਤੋਮਰ, ਭੱਟੀ ਤੇ ਜਾਦੋਂ ਰਾਜਪੂਤਾਂ ਦੇ ਹੀ ਵੰਸ਼ਜ ਨੇ ਤੇ ਸਾਮੂਹਿਕ ਰੂਪ ਵਿਚ ਆਪਣੇ ਮਹਾਭਾਰਤ ਕਾਲੀਨ ਪੁਰਖਿਆਂ ਤਰ੍ਹਾਂ ਸੂਰਸੈਨੀ ਜਾਂ ਸੈਣੀ ਕੇਹਲਾਉਂਦੇ ਸਨ| ਪਹਾੜਾਂ ਦੇ ਵਿਚ ਵਸਾਉ ਆਲੇ ਡੋਗਰੇ ਰਾਜਪੂਤਾਂ ਦੇ ਵਿਚ ਵੀ ਇਨ੍ਹਾਂ ਦੇ ਕਈ ਗੋਤ ਮਿਲੇ ਹੋਏ ਨੇ | ਇਹ ਯਾਦ ਰਹੇ ਕੇ ਪੰਜਾਬ ਵਿਚ ਇਸ ਪਲਾਯਨ ਤੋਂ ਪਹਿਲਾਂ ਵੀ ਭੱਟੀ ਸ਼ਾਖ ਦੇ ਸ਼ੂਰਸੈਨੀ ਸਨ ਤੇ ਪੰਜਾਬ ਸ਼ੁਰੂ ਤੋਂ ਹੀ ਸ਼ੂਰਸੈਨੀ ਜਾਦੋਬੰਸੀਆਂ ਦਾ ਗੜ੍ਹ ਰਿਹਾ ਹੈ | ਪੰਜਾਬ ਤੇ ਅਫਗਾਨਸਤਾਨ ਦੇ ਮਹਾਪ੍ਰਤਾਪੀ ਰਾਜਾ ਸ਼ਾਲੀਵਾਹਣ ਵੀ ਸੈਣੀ ਕੁਲ ਵਿਚ ਹੀ ਜਨਮੇ ਸਨ | ਸਿਆਲਕੋਟ ਸ਼ਹਿਰ ਦਾ ਨਾਮ ਇਨ੍ਹਾਂ ਦੇ ਨਾਮ ਨਾਲ ਜੁੜਿਆ ਹੈ | ਇਹਨਾਂ ਨੂੰ ਮਧਮੀ ਏਸ਼ੀਆ ਤੋਂ ਆਏ ਸ਼ੱਕ ਜਾਤੀ ਦੀਆਂ ਫੌਜਾਂ ਨੂੰ ਹਰਾਉਣ ਲਈ "ਸ਼ਾਕਾਰੀ" ਵੀ ਕਿਹਾ ਜਾਂਦਾ ਹੈ |
ਨੋਟ: 'ਜਾਦੋਬੰਸੀ" ਸੰਸਕ੍ਰਿਤ ਦੇ "ਯਦੁਵੰਸ਼ੀ" (ਅਰਥਾਤ ਰਾਜਾ ਯਦੂ ਦਾ ਵੰਸ਼ਜ) ਦਾ ਦੇਸੀ ਭਾਸ਼ਾ ਦਾ ਰੂਪ ਹੈ | ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਇਸੀ ਸ਼ਬਦ ਨੂੰ "ਜਾਦਮ" ਕਹਿ ਕੇ ਸ੍ਰੀ ਕ੍ਰਿਸ਼ਨ ਮਹਾਰਾਜ ਦਾ ਕੁਲ ਦੱਸਿਆ ਗਿਆ ਹੈ |

